ਭਾਰਤ ਵਿੱਚ ਕੋਰੋਨਾ (ਜਿੰਦਗੀ ਜਿਉਣ ਦਾ ਜਜ਼ਬਾ)

        ਭਾਰਤ ਇੱਕ ਪ੍ਰਗਤੀਸ਼ੀਲ ਦੇਸ਼ ਹੈ। ਜਿਸ ਦੇ ਲੋਕ ਕਾਫੀ ਤਜਰਬੇਕਾਰ ਵੀ ਹਨ। ਪਿਛਲੇ ਸੱਤਰ ਸਾਲਾਂ ਵਿੱਚ ਭਾਰਤ ਵਿੱਚ ਕਾਫੀ ਬਦਲਾਅ ਆਏ ਹਨ ਪਰ ਭਾਰਤ ਵਿੱਚ ਇੱਕ ਦੋ ਚੀਜ਼ਾ ਅੱਜ ਸਮਾਨ ਹੀ ਹਨ ਜਿੱਦਾਂ ਰਾਜਨੀਤੀ,ਪਛੜੇ ਇਲਾਕਿਆਂ ਵਿੱਚ ਪੜਾਈ ਦੇ ਸਾਧਨ, ਮੈਡੀਕਲ ਸੁਵਿਧਾਵਾਂ ਆਦਿ। ਭਾਰਤ ਦੇ ਲੋਕਾਂ ਨੂੰ ਸੰਘਰਸ਼ ਕਰ ਕੇ ਜੀਵਨ ਜੀਣ ਦੀ ਆਦਤ ਪੈ ਚੁੱਕੀ ਹੈ। ਇਸੇ ਤਰ੍ਹਾਂ ਹੁਣ ਜਿਸ ਤਰ੍ਹਾਂ ਕੋਰੋਨਾ ਦੀ ਮਾਰ ਪੂਰੇ ਵਿਸ਼ਵ ਦੇ ਨਾਲ ਨਾਲ ਭਾਰਤ ਵਿੱਚ ਵੀ ਦਸਤਕ ਦੇ ਚੁੱਕੀ ਹੈ। ਜਿਸ ਦਾ ਅਸਰ ਸਿਰਫ ਤੇ ਸਿਰਫ ਆਮ ਲੋਕਾਂ ਦੇ ਛੋਟੇ ਕਾਰੋਬਾਰ, ਮਜਦੂਰ, ਪ੍ਰਾਇਵੇਟ ਕਾਮੇ ਅਤੇ ਮਿਡਲ ਕਲਾਸ ਉਪਰ ਪੈ ਰਿਹਾ ਹੈ। ਅਤੇ ਸਭ ਤੋਂ ਵੱਧ ਮਾਰ ਪੈ ਰਹੀ ਹੈ ਭਾਰਤ ਦੇ ਪੜਾਈ ਦੇ ਅਧਾਰ ਤੇ, ਅਜੋਕੇ ਸਮੇਂ ਵਿੱਚ ਛੋਟੇ ਬੱਚਿਆਂ ਅਤੇ ਉਨ੍ਹਾਂ ਦੇ ਮਪਿਆਂ ਨੂੰ ਬੜ੍ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਛੋਟੇ ਬੱਚੇ ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਮਾਨਸਿਕ ਵਰਿਧੀ ਤੇ ਠਹਿਰਾਓ ਆ ਸਕਦਾ ਹੈ। ਜਿਸ ਦਾ ਹਲ ਕਿਸੇ ਕੋਲ ਵੀ ਨਹੀਂ ਹੈ। ਭਾਰਤ ਵਿੱਚ ਜਿਸ ਦਿਨ ਤੋਂ ਕੋਰੋਨਾ ਨੇ ਪੈਰ ਪਾਏ ਹਨ ਸਰਕਾਰ ਨੇ ਯਤਨ ਸ਼ੁਰੂ ਕਰ ਦਿੱਤੇ ਹਨ ਇਸ ਨੂੰ ਰੋਕਣ ਦੇ ਪਰ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਆਮ ਲੋਕਾਂ ਨੂੰ ਲੋੜੀਂਦੀ ਵਸਤੂਆਂ ਕਿਸ ਤਰ੍ਹਾਂ ਪਹੁੰਚਾਈਆ ਜਾਣ। ਗਰੀਬ ਤਬਕਾ ਜੋ ਆਪਣੇ ਘਰੋਂ ਦੂਰ ਸੀ ਜਿਸ ਕੋਲ ਰੋਟੀ ਖਾਣ ਦੇ ਪੈਸੇ ਵੀ ਦਿਹਾੜੀ ਕਰਨ ਤੋਂ ਬਾਅਦ ਬਣਦੇ ਸਨ ਉਹ ਕਿਦਾਂ ਘਰ ਭੇਜੇ ਜਾਣ। ਸੂਬਾ ਸਰਕਾਰਾਂ ਨੂੰ ਸਰਕਾਰੀ ਖਜਾਨਾਂ ਖਾਲੀ ਹੋਣ ਦਾ ਡਰ ਸੀ, ਨਾਂ ਕਿ ਲੋਕਾਂ ਨੂੰ ਖਾਣਾ, ਬਿਜਲੀ, ਪਾਣੀ ਅਤੇ ਮੈਡੀਕਲ ਸਹੁਲਤਾ ਮੁਫਤ ਮੁਹੱਈਆ ਕਰਨ ਦੇ ਯਤਨ ਕੀਤੇ ਗਏ, ਬੱਸ ਬਿਜਲੀ ਦੇ ਬਿਲ੍ਹਾਂ, ਸਕੂਲ ਦੀਆਂ ਫੀਸਾਂ ਆਦਿ ਦੀ ਅਦਾਇਗੀ ਦਾ ਸਮਾਂ ਅੱਗੇ ਪਾਇਆ ਗਿਆ। ਕਾਰੋਬਾਰਾਂ ਦੇ ਬੰਦ ਪਏ ਜਿੰਦਰਿਆਂ ਵਿੱਚੋਂ ਕਿਸ ਤਰ੍ਹਾਂ ਲੋਕ ਲੋੜੀਂਦੀ ਸੁਵਿਧਾਵਾਂ ਦਾ ਮੁੱਲ ਉਤਾਰਨਗੇ, ਇਹ ਕਿਸੇ ਵੀ ਸੂਬਾ ਸਰਕਾਰ ਨੇ ਨਹੀਂ ਸੋਚਿਆ।
        ਭਾਰਤ ਵਿੱਚ ਲੋਕ ਦਿਲ ਦੀ ਸੁਣਦੇ ਹਨ ਦਿਮਾਗ ਤਾਂ ਸਰਕਾਰਾਂ ਵਰਤਦੀਆਂ ਹਨ। ਭਾਰਤ ਵਿੱਚ ਆਉਣ ਵਾਲਾ ਸਮਾਂ ਬੜ੍ਹਾ ਹੀ ਗੰਭੀਰ ਹੋਵੇਗਾ ਕੋਰੋਨਾ ਮਹਾਂਮਾਰੀ ਦੇ ਫੈਲਣ ਅਤੇ ਇਸ ਦੇ ਫੈਲਣ ਦੇ ਸਤਰੋਤ ਦੇ ਮੱਦੇ ਨਜ਼ਰ ਭਾਰਤੀ ਲੋਕਾਂ ਨੂੰ ਆਪਣੀ ਜੀਵਨ ਸ਼ੈਲੀ ਨੂੰ ਬਦਲਣ ਦੀ ਜਰੂਰਤ ਹੈ। ਧਰਮਾਂ ਅਤੇ ਵਹਿਮਾਂ ਵਿੱਚ ਰਹਿਣ ਵਾਲੇ ਭਾਰਤੀ ਲੋਕ ਅਜੁਕੇ ਸਮਾਜ ਦੀ ਸਿਰਜਣਾ ਕਿਸ ਤਰੀਕੇ ਨਾਲ ਕਰਨਗੇ ਜਿਥੇ ਹੁਣ ਧਰਮ ਨਾਲੋਂ ਪਹਿਲਾਂ ਸਿਹਤ ਦੇ ਸਾਧਨਾਂ ਦੀ ਜਰੂਰਤ ਵੱਧ ਤੋਂ ਵੱਧ ਲੋੜ ਪਵੇਗੀ। ਸਰਕਾਰਾਂ ਨੇ ਆਪਣਾਂ ਕੰਮ ਕਰਦੇ ਰਹਿਣਾ ਹੈ, ਕੀ ਭਾਰਤ ਦੇ ਲੋਕ ਸਰਕਾਰ ਦੇ ਸਹੀ ਫੈਸਲੇ ਨੂੰ ਸਹੀ ਅਤੇ ਗਲਤ ਫੈਸਲਿਆਂ ਨੂੰ ਗਲਤ ਕਹਿਣ ਦੀ ਤਰਜੀਹ ਰੱਖ ਪਾਉਣਗੇ? ਸਵੇਰੇ ਉਠਦੇ ਹੀ ਰੋਟੀ ਕਿੱਦਾਂ ਕਮਾਈ ਜਾਵੇ ਅਤੇ ਕਿਸ ਤਰ੍ਹਾਂ ਲੋੜੀਂਦੀ ਵਸਤੂਆਂ ਖਰੀਦੀਆਂ ਜਾਣ, ਦਿਹਾੜੀ ਮਿਲੂ ਕਿ ਨਾਂ, ਇੰਝ ਹੀ ਭਾਰਤੀ ਲੋਕਾਂ ਦੀ ਰੋਜਾਨਾ ਦੀ ਜੀਵਨ ਸ਼ੈਲੀ ਹੈ ਪਰ ਹੁਣ ਸਭ ਤੋਂ ਵੱਧ ਫਰਕ ਪੜਾਈ ਅਤੇ ਸਿਹਤ ਦੇ ਮਾਧਿਅਮ ਦਾ ਪਵੇਗਾ।
        ਕੋਰੋਨਾ ਤੋਂ ਬਚਾਅ ਲਈ ਸਾਨੂੰ ਲੰਬੀ ਲੜਾਈ ਲੜਨੀ ਪਵੇਗੀ ਉਹ ਵੀ ਲੋਕਾਂ ਨੂੰ ਆਪਣੀਆਂ ਆਦਤਾਂ ਵਿੱਚ ਸੁਧਾਰ ਲਿਆਕੇ। ਜਿਸ ਤਰ੍ਹਾਂ ਕੱਠ ਨਾ ਕਰਨਾ, ਮਾਸਕ/ਰੁਮਾਲ ਆਦਿ ਨਾਲ ਮੂੰਹ ਢੱਕਣਾ, ਸੱਠ ਸਾਲ ਤੋਂ ਉਪਰ ਵਾਲੀ ਉਮਰ ਦੇ ਬੰਦੇ ਦਾ ਖਾਸ ਖਿਆਲ ਰੱਖਣਾ,  ਨਿਸ਼ਚਿਤ ਦੂਰੀ ਤੇ ਖੜਨਾਂ ਆਦਿ। ਪਰ ਭਾਰਤ ਦੇ ਲੋਕ ਇਨਾਂ ਨਿਯਮਾਂ ਦੀ ਪਾਲਣਾ ਜਿਆਦਾ ਸਮਾਂ ਨਹੀਂ ਕਰ ਸਕਦੇ ਇਸ ਲਈ ਇਨਾਂ ਨਿਯਮਾਂ ਨੂੰ ਆਪਣੀ ਜੀਵਨ ਸ਼ੈਲੀ ਨੂੰ ਢਾਲਣ ਦੀ ਲੋੜ ਪਵੇਗੀ ਜਿਸ ਨੂੰ ਸਮਾਂ ਲੱਗ ਸਕਦਾ ਹੈ। ਵੱਡੇ ਮਾਲ, ਸਿਨੇਮਾਂ ਘਰ, ਦੁਕਾਨਾਂ, ਬੈਂਕ ਆਦਿ ਵਿੱਚ ਕੱਠ ਨਾਂ ਕਰਨ ਟੋਕਨ ਸਿਸਟਮ ਰਾਹੀਂ ਕੰਮ ਚੱਲ ਸਕਦਾ ਹੈ ਪਰ ਸਾਡੇ ਲੋਕਾਂ ਨੂੰ ਲੰਬੀਆਂ ਲਾਈਨਾਂ ਵਿੱਚ ਖੜਨ ਦੀ ਆਦਤ ਨਹੀਂ ਪਹਿਲਾਂ ਮੈਂ ਪਹਿਲਾਂ ਮੈਂ ਵਾਲਾ ਵਰਤੀਹਾ ਚਲਦਾ ਆ ਰਿਹਾ ਹੈ ਜਿਸ ਨੂੰ ਹੁਣ ਹਰ ਹਾਲਤ ਵਿੱਚ ਬਦਲਣ ਦੀ ਲੋੜ ਹੈ। ਸਰਕਾਰ ਤੁਹਾਨੂੰ ਆਗਾਹ ਕਰ ਸਕਦੀ ਹੈ ਕਿ ਤੁਸੀ ਆਪਣਾ ਬਚਾਅ ਕੀਦਾ ਰੱਖ ਸਕਦੇ ਹੋ, ਪਰ ਲੋਕਾਂ ਨੇ ਆਪਣਾ ਖਿਆਲ ਆਪ ਹੀ ਰੱਖਣਾ ਹੈ। ਕੋਰੋਨਾ ਹੁਣ ਜਿੰਦਗੀ ਦਾ ਇੱਕ ਇਹੋ ਜਿਹਾ ਦੌਰ ਬਣਾ ਦੇਵੇਗਾ ਕਿ ਜਿਸ ਨਾਲ ਵਿਆਹ, ਭੋਗ, ਮੰਦਰਾਂ, ਮਸਜਿਦਾਂ ਅਤੇ ਗੁਰੂਘਰਾਂ ਵਿੱਚ ਹੋਣ ਵਾਲੇ ਕੱਠ ਤੇ ਰੋਕ ਸੰਭਵ ਹੋ ਜਾਵੇਗੀ।
        ਮੈਨੂੰ ਇਹ ਗੱਲਾਂ ਲਿਖਣ ਵਿੱਚ ਭਾਵੇਂ ਸਮਾਂ ਘਟ ਲਗਾ ਪਰ ਤੱਥ ਸਮਝਣ ਦੀ ਲੋੜ ਹੈ। ਭਾਰਤੀ ਲੋਕਾਂ ਨੂੰ ਹੁਣ ਹਰ ਚੀਜ਼ ਵਿੱਚ ਸੁਚੇਤ ਰਹਿਣਾ ਪਵੇਗਾ। ਕੂੜੇ ਦੇ ਢੇਰ ਅਤੇ ਸੜਕਾ ਤੇ ਥੁਕਣ ਵਾਲੀ ਆਦਤ ਤਾਂ ਆਮ ਹੀ ਲੋਕਾਂ ਵਿੱਚ ਹੈ। ਸਰਕਾਰ ਯਤਨ ਕਰਦੀ ਹੈ ਸਫਾਈ ਕਰਨ ਅਤੇ ਸਾਧਨ ਮੁਹੱਈਆ ਕਰਨ ਵਿੱਚ ਪਰ ਸਵਾਲ ਖੜੇ ਹੁੰਦੇ ਹਨ ਕਿ ਲੋਕ ਕਿਨ੍ਹੇ ਕੁ ਸੂਚੇਤ ਹੋਣਗੇ ਅਤੇ ਕਿਸ ਤਰ੍ਹਾਂ ਹੋਣਗੇ। ਲੋਕਡਾਊਨ ਦੌਰਾਨ ਲੋਕਾਂ ਵੱਲੋਂ ਨਿਯਮ ਆਮ ਤੌੜੇ ਗਏ ਜਿਸ ਕਾਰਨ ਸਰਕਾਰ ਅਤੇ ਪੁਲਿਸ ਨੂੰ ਸਖਤੀ ਕਰਨੀ ਪਈ, ਕਾਲਾਬਾਜਾਰੀ ਨੇ ਜੋਰ ਫੜਿਆ, ਘਰ ਰਹਿਣ ਦੀ ਥਾਂ ਲੋਕ ਫੇਰ ਵੀ ਗਲੀਆਂ ਵਿੱਚ ਘੁਮਦੇ ਰਹੇ। ਕੋਰੋਨਾ ਪੋਜ਼ਿਟਿਵ ਹੋਣ ਦਾ ਪਤਾ ਹੋਣ ਦੇ ਬਾਵਜੂਦ ਵੀ ਲੋਕਾਂ ਨੇ ਆਪਣਾ ਕੀ ਆਪਣਿਆਂ ਦੀ ਫਿਕਰ ਨਾਂ ਕਰਦਿਆਂ ਹੋਇਆਂ ਬੇਪਰਵਾ ਹੋ ਕਿ ਲੜੀਵਾਰ ਬਿਮਾਰੀ ਨੂੰ ਵਾਧਾ ਦੇਣ ਵਿੱਚ ਹਿੱਸਾ ਪਾਇਆ। 
    ਇਸ ਦੌਰਾਨ ਲੋਕਡਾਊਨ ਖਤਮ ਹੋਣ ਤੋਂ ਪਹਿਲਾਂ ਹੀ ਲੋਕਾਂ ਨੂੰ ਆਪਣੀ ਜੀਵਨਸ਼ੈਲੀ ਨੂੰ ਬਦਲਣ ਦੀ ਜਰੂਰਤ ਹੈ, ਜਿਸ ਤਰ੍ਰਾਂ ਕੰਮ ਤੇ ਜਾਣ ਸਮੇਂ ਮਾਸਕ, ਦਸਤਾਨੇ ਆਦਿ ਪਾਉਣਾ, ਸਮੇਂ-ਸਮੇ ਸਿਰ ਹੱਥ ਸਾਫ਼ ਕਰੋ, ਸੈਨੀਟਾਇਜ਼ਰ ਆਪਣੇ ਕੋਲ ਰੱਖੋ, ਬੱਚਿਆਂ ਨੂੰ ਬਚਾਅ ਕਰਨ ਲਈ ਪ੍ਰੇਰਿਤ ਕਰੋ ਤਾਂ ਜੋ ਸਕੂਲ ਜਾਣ ਤੋਂ ਪਹਿਲਾਂ ਉਹ ਹਾਲਾਤ ਸਮਝਣ ਵਿੱਚ ਸਕਸ਼ਮ ਹੋਣ। ਲੰਬੀਆਂ ਲਾਈਨਾਂ ਵਿੱਚ ਖੜਨ ਦੀ ਆਦਤ ਪਾਓ ਕਿੳਂਕਿ ਮਾਲ ਆਦਿ ਵਿੱਚ ਸਮਾਨ ਖਰੀਦਣ ਗਏ ਲੋਕਾਂ ਨੂੰ ਸਮਾਨ ਦੂਰੀ ਬਣਾ ਕੇ ਹੀ ਰੱਖਣੀ ਪਵੇਗੀ। ਜਰੂਰਤ ਪੈਣ ਤੇ ਹੀ ਘਰੋਂ ਨਿਕਲੋ, ਫਾਲਤੂ ਸਮਾਂ ਆਪਣੇ ਪਰਿਵਾਰ ਨਾਲ ਹੀ ਕੱਟਣ ਵਿੱਚ ਵਰਤੋਂ ਮੌੜਾਂ ਤੇ ਖਣਨਾ ਬੰਦ ਕਰੋ। ਇਹ ਸਮਾਂ ਬਹੁਤ ਕੁੱਝ ਸਿਖਾ ਰਿਹਾ ਹੈ ਜਿਸ ਤਰ੍ਹਾਂ ਸਾਦੇ ਵਿਆਹ, ਸਿਹਤ ਪ੍ਰਤੀ ਜਾਗਰੂਕਤਾ, ਪੈਸੇ ਦੀ ਸਹੀ ਵਰਤੋਂ ਕਰਨਾ, ਆਨਲਾਈਨ ਕੰਮਾਂ ਵਿੱਚ ਵਾਧਾ, ਘਰ ਦਾ ਬਣਿਆਂ ਖਾਣਾ, ਇਹੋ ਜਿਹਾ ਬਹੁਤ ਕੱਝ ਜੋ ਸਿੱਖਣ ਦੀ ਲੋੜ ਹੈ ਪਰ ਸਭ ਤੋਂ ਵੱਡੀ ਗੱਲ ਇਹ ਸਿੱਖਣ ਦੀ ਲੋੜ ਹੈ ਕਿ ਕਿਸੇ ਮਜਬੂਰ ਤੇ ਤੰਗ ਬੰਦੇ ਦੇ ਕੰਮ ਆਉਣਾ, ਸੋ ਇਨਸਾਨੀਅਤ ਜਿੰਦਾ ਰੱਖੋ , ਰਾਣਾ ਰਣਬੀਰ ਜੀ ਦੀਆਂ ਕਹੀਆਂ ਸਤਰਾਂ ਅਜੇ ਵੀ ਯਾਦ ਹਨ ਜਿੰਗਦੀ ਜਿੰਦਾਬਾਦ,  ਬੰਦੇ ਬਣੋਂ ਬੰਦੇ। 
        ਸਮਾਂ ਵਿਚਾਰਨ ਵਾਲਾ ਹੈ। ਨੌਕਰੀਆਂ ਖੁਸਣ ਦਾ ਡਰ, ਕਿਸ਼ਤਾਂ ਟੁੱਟਣ ਦਾ ਡਰ, ਘਰ ਦਾ ਖਰਚ ਚੁੱਕਣ ਦਾ ਡਰ, ਕਿਸਾਨੀ ਦੇ ਰੁਲਣ ਦਾ ਡਰ, ਸਭ ਕੋਰੋਨਾ ਸਿਖਾ ਕਿ ਜਾਊ। ਵਿਚਾਰ ਸਾਂਝੇ ਜਰੂਰ ਕਰਿਓ। ਹਰ ਰੰਗ ਹਰ ਢੰਗ ਹਰ ਕੰਮ ਹਰ ਮਿਸਾਜ ਹਰ ਸਮਾਂ ਕੁੱਝ ਨਾ ਕੁੱਝ ਸਿਖਾ ਜਾਂਦਾ ਹੈ। ਟੁਟੋ ਨਾ ਰੁਕੋ ਨਾ ਚਲਦੇ ਰਹੋ ਥਕੋ ਨਾ। ਬਸ ਜਿਉਂਦੇ ਰਹੋ ਹਸਦੇ ਰਹੋ ਵਸਦੇ ਰਹੋ ਤੰਦਰੁਸਤ ਰਹੋ। ਜਿੰਦਗੀ ਜਿੰਦਾਬਾਦ ਰੱਬ ਰਾਖਾ।

Comments

  1. ਜੇ ਲੋਕਾਂ ਨੂੰ ਇਹ ਗੱਲ ਦੀ ਸਮਝ ਹੂੰਦੀ। ਤਾ ਨੋਬਤ ਇਥੋ ਤਕ ਨਾ ਪਹੁੰਚਦੀ।

    ReplyDelete
  2. Bhut vadia likheya veer shi aa

    ReplyDelete
  3. Too good bro, keep it up 👍🏻

    ReplyDelete
  4. Completely agree with you......

    ReplyDelete

Post a Comment

Popular posts from this blog

Micromax is Back as IN (in)

Nepotism A Part of Life Worldwide!