ਤਜਰਬੇ ਜਿੰਦਗੀ ਦੇ
ਮੇਰੀ ਜਿੰਦਗੀ ਦਾ ਤਜਰਬਾ ਭੋਲੇ ਪਨ ਤੋਂ ਸ਼ੁਰੂ ਹੋਇਆ ਤੇ ਹੁਣ ਮੈਨੂੰ ਮੇਰੇ ਨਾਲ ਕੌਣ ਜੁੜਿਆ ਹੋਇਆ ਤੇ ਕਿਉਂ ਜੁੜਿਆ ਮੈਨੂੰ ਪਤਾ ਲਗ ਜਾਂਦਾ। ਆਹੋ ਤਜਰਬਾ ਸਿਖਾਉਂਦਾ। ਇਹ ਦੁਨੀਆ ਹੀ ਆ ਜਿਹਨੇ ਮੈਨੂੰ ਅਕਲ ਸਿਖਾਈ ਆ। ਜਦੋ ਤੁਰ ਗਈ ਸੀ ਬੇਬੇ ਕਦੇ ਮੁੜ ਕਿ ਨਹੀਂ ਆਈ। ਮੈਂ ਜਿੰਦਗੀ ਵਿੱਚ ਬਹੁਤ ਕੁਝ ਕੀਤਾ ਜਿਸ ਨਾਲ ਮੈਂ ਬਹੁਤ ਕੁਝ ਹਾਸਲ ਵੀ ਕੀਤਾ ਤੇ ਜਿਸ ਨਾਲ ਮੈਂ ਬਹੁਤ ਕੁਝ ਜਰਿਆ ਵੀ ਹੈ। ਮੈਂ ਜੋ ਵੀ ਸਿਖਦਾ ਉਹੀ ਮੈਂ ਲਿਖਦਾ ਤਜਰਬਾ ਲਿਖਵਾਉਂਦਾ।
ਮੈਂ ਅਜੇ ਵੀ ਹੈਰਾਨ ਹਾਂ ਦੁਨੀਆ ਤੇ ਸਭ ਇਥੇ ਰਹਿ ਜਾਣਾ ਬਸ ਰੱਬ ਭੁਲ ਜਾਂਦੀ ਦੁਨੀਆ। ਕਿਨੇ ਦੂਰ ਮੈਥੋਂ ਬਦਲ ਕੇ ਚਾਲ ਛੱਡ ਗਏ ਤੇ ਕਿਨੇ ਐਂਟੀ ਹੋ ਗਏ ਤੇ ਕਿਨੇ ਮੇਰੇ ਨਾਲ ਹੋ ਗਏ, ਤਾਂਹੀ ਛੋਟੀ ਉਮਰ ਵਿੱਚ ਚਿੱਟੇ ਵਾਲ ਹੋ ਗਏ। ਯਾਰੀ ਜਿੰਦਗੀ ਵਿੱਚ ਇੱਕ ਵਾਰੀ ਹੁੰਦੀ ਹੈ ਕਈ ਨਿਕਲਦੇ ਨੇ ਜਾਲੀ ਪਹਿਲਾਂ ਕਰਕੇ ਗਦਾਰੀ ਆਖਦੇ ਗਲਤੀ ਹੋ ਗਈ। ਰੱਬ ਨੇ ਜਿਗਰਾ ਈ ਬਥੇਰਾ ਦੇ ਰੱਖਿਆ ਮੇਰਾ ਦਿਲ ਵੀ ਬਥੇਰਾ, ਬਸ ਹੱਸ ਕੇ ਬੈਠੀ ਦਾ ਭਾਵੇਂ ਕੰਢਿਆ ਦਾ ਡੇਰਾ। ਮੇਰੇ ਲੇਖਾਂ ਨੂੰ ਵੀ ਮੇਰੇ ਖਿਲਾਫ ਕਰਤਾ ਖੁਸ਼ੀਆਂ ਦਾ ਵਰਕਾ ਹੀ ਸਾਫ਼ ਕਰਤਾ , ਮੇਰੀ ਜਿੰਦਗੀ ਦੇ ਨਾਲ ਜਿਹਨੇ ਧੋਖਾ ਕਰਿਆ ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ। ਮੈਂ ਤਾਂ ਕਦੇ ਕਿਸੇ ਦਾ ਗੁੱਸਾ ਕੀਤਾ ਹੀ ਨਹੀਂ ਚਾਹੇ ਕੋਈ ਧੋਖਾ ਦੇ ਦੇ, ਚਾਹੇ ਪਿੱਠ ਤੇ ਛੁਰੀ ਮਾਰੇ, ਮੈਨੂੰ ਤਾਹੀਂ ਹਰ ਇੱਕ ਬੰਦਾ ਧੋਖਾ ਦੇ ਹੀ ਦਿੰਦਾ ਪਤਾ ਹੀ ਆ ਕਿ ਇਹਨੇ ਮਨ ਹੀ ਜਾਣਾ ਕਿਉਕਿ ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ।
ਇਥੇ ਤਾਂ ਸੁਰ ਵੀ ਵਿਕਾਊ ਤੇ ਸਾਧ ਵੀ ਵਿਕਾਊ ਨੇ, ਪੁਰਾ ਜਾਣਦੇ ਜਿਹੜੇ ਉਹ ਤਾਂ ਰਾਜ਼ ਵੀ ਵਿਕਾਊ ਨੇ, ਤਜਰਬਾ ਤਾਂ ਆਖਦਾ ਕਿ ਲਹੂ ਵੀ ਵਿਕਾਊ ਆ ਤੇ ਲਿਹਾਜ ਵੀ ਵਿਕਾਊ ਆ, ਦੁਨਿਆ ਤੇ ਤਾਂ ਤਖਤ ਵੀ ਵਿਕਾਊ ਤੇ ਤਾਜ ਵੀ ਵਿਕਾਊ ਆ। ਕਾਵਾਂ ਦਾ ਤਾਂ ਛੱਡੋ ਇਥੇ ਤਾਂ ਬਾਜ ਵੀ ਵਿਕਾਊ ਹੈ। ਬਚਣਾ ਜੇ ਮੋਤੋਂ ਇਥੇ ਤਾਂ ਯਮਰਾਜ ਵੀ ਵਿਕਾਊ ਆ, ਬੜੇ ਸਸਤੇ ਨੇ ਹੁਣ ਚੰਗੇ ਦਿਨ ਵੀ ਵਿਕਾਊ ਆ। ਇਥੇ ਮਹਿੰਦੀਆਂ ਤੋਂ ਨਾਮ ਬੜੀ ਛੇਤੀ ਮਿੱਟ ਦੇ, ਇਹ ਝੂਠੇ ਲੋਕ ਸੱਚੀ ਬੜੇ ਪਿੱਟਦੇ। ਇਥੇ ਹੁੰਦੇ ਨੇ ਡਰਾਮੇ ਨਾਮ ਲੈਕੇ ਪਿਆਰ ਦਾ, ਸਾਲੇ ਪਾਕੇ ਗਲੈਸਰੀਨ ਅਖਾਂ ਚੋਂ ਹੰਜੂ ਸੁੱਟਦੇ ਨੇ। ਮੇਰੀ ਆਦਤ ਹੈ ਇਹ ਕਿ ਮੈਂ ਨਾ ਡੋਲਦਾ ਇਹ ਮੈਂ ਨਹੀਂ ਮੇਰਾ ਜਿੰਦਗੀ ਦਾ ਤਜਰਬਾ ਬੋਲਦਾ। ਮੈਂ ਉਬਲਦੇ ਪਾਣੀ ਵਿੱਚੋਂ ਦੇਖ ਨਿਕਲਾ, ਮੇਰਿਆਂ ਹਾਲਾਤਾਂ ਮੈਨੂੰ ਮਾਫ਼ ਕਰਤਾ। ਏਸ ਗਲੋਂ ਦੇਣ ਧੋਖਾ ਪਤਾ ਮਨ ਜਾਣਾ ਮੈਂ ਕਿਉਕਿ ਮੈਂ ਤਾਂ ਉਸ ਰੱਬ ਨੂੰ ਵੀ ਮਾਫ਼ ਕਰਤਾ।
ਬੰਦੇ ਉਹ ਨਹੀਂ ਰਹੇ ਜੋ ਸੱਚ ਲਿਖਦੇ ਨੇ ਅੱਜ ਕੱਲ ਪੈਸੇ ਦੇ ਜੋਰਾਂ ਤੇ ਸਭ ਲਿਖਦੇ ਨੇ। ਤੇਰੇ ਨੂੰ ਤੇਰੇ ਕਹਿ ਮੇਰੇ ਨੂੰ ਮੇਰੇ ਕਹਿ ਦਿਲ ਹੋਈ ਜਾਂਦੇ ਕਾਲੇ ਜਿਦਾਂ ਕਾਲੇ ਹਨੇਰੇ। ਮਿਹਨਤ ਦਾ ਮੁੱਲ ਅਜ ਕੱਲ ਹਰ ਇੱਕ ਨੂੰ ਨਹੀਂ ਪਤਾ ਇਹ ਉਸਨੂੰ ਪਤਾ ਜਿਸਨੇ ਕਪੜੇ ਲਬੇੜੇ। ਗੱਲਾਂ ਰਹਿ ਗਈਆਂ ਨੇ ਨਜ਼ਰ ਨਹੀਂ ਰਹੀ, ਬੇਬੇ ਤੇ ਬਾਪੂ ਦੀ ਕਦਰ ਨੀ ਰਹੀ, ਉਦੇ ਤੋਂ ਪੁਛੋ ਕਿ ਬਾਪੂ ਤੇ ਬੇਬੇ ਕੀ ਹੁੰਦਾ ਏ ਜਿਸ ਨਾਲ ਬਾਪੂ ਤੇ ਬੇਬੇ ਨਹੀਂ ਰਹੀ। ਬਿਨ੍ਹਾਂ ਅਕਲ ਤੋਂ ਨਕਲ ਨਹੀਂ ਹੁੰਦੀ, ਦਿਲ ਲੱਗੇ ਕੱਖ ਬਾਈ ਸ਼ਕਲ ਨਹੀਂ ਹੁੰਦੀ। ਅਜ ਕੱਲ ਵੱਡੇ ਅਮੀਰਾਂ ਤੋਂ ਖੁਸ਼ ਨੇ ਜਿਆਦਾ ਜਿਨ੍ਹਾਂ ਦੇ ਪੈਰ੍ਹਾਂ ਵਿੱਚ ਚੱਪਲ ਨਹੀਂ ਹੁੰਦੀ।
ਮਾਤਾ ਕਿਥੇ ਹੈ ਅਜ ਤਾਂ ਗਊ ਨੂੰ ਕਹਿੰਦੇ ਨੇ ਮਾਤਾ ਜਿਨੇ ਜਮਿਆ ਉਸਨੂੰ ਭੁਲਾਤਾ, ਮਾਂ ਦੀ ਨਹੀਂ ਹੁੰਦੀ ਪੂਜਾ, ਗਊ ਦੀ ਹੁੰਦੀ ਹੈ। ਲੋਕਾਂ ਨੇ ਤਾਂ ਯੂਰੀਨ ਵਿਕਣਾ ਲਾ ਤਾ। ਮੈਂ ਨਹੀਂ ਕਹਿੰਦਾ ਕਿ ਮੈਂ ਬਾਹਲਾ ਸਿਆਣਾ, ਬਸ ਇਹੀ ਹੈ ਕਿ ਜਾਂਦੇ ਜਾਂਦੇ ਬੇਬੇ ਇਨਾਂ ਸਿੱਖਾ ਗਈ ਹੱਕ ਦਾ ਖਾਈ ਜਿਨਾ ਵੀ ਖਾਣਾ। ਬਸ ਇਸ ਗੱਲ ਦਾ ਫਕਰ ਹੈ, ਦਿਲੋਂ ਜਿਹੜਾ ਨਿਕਲਿਆ ਕੱਲਾ ਕੱਲਾ ਅਖ਼ਰ ਐ, ਮੇਰੀ ਤਾਂ ਜੀ ਮੇਰੇ ਲੇਖਾਂ ਨਾਲ ਹੀ ਟੱਕਰ ਹੈ। ਕਿਹੜੀ ਧੁਨਾਂ ਵਿੱਚ ਰੱਬ ਹੈ ਰਾਜ਼ੀ ਲੱਭੀ ਨਹੀਂ ਕਦੇ ਉਹ ਗੋਡ ਕਿਥੇ ਹੈ। ਬੜ੍ਹਾ ਕਮਾਇਆ ਤੇ ਬੜ੍ਹਾ ਗਵਾਇਆ ਲਭਦਾ ਫੋਟੋ ਵਿੱਚ ਬੇਬੇ ਦਾ ਸਾਇਆ, ਮਾਂ ਸੀ ਪਿਆਰੀ, ਪਿਆਰੀ ਨਹੀਂ ਮਾਇਆ ਮੈਂ ਵੀ ਤਾ ਤੁਹਾਨੂੰ ਆਹੀ ਸਿਖਾਇਆ, ਬੇਬੇ ਤੇ ਬਾਪੂ ਨੂੰ ਸਮਾਂ ਦੇ ਦੋ ਮੈਂ ਮਿਲਣਾ ਤੇ ਗੱਲਾਂ ਕਰਨਾ ਚਾਹੁੰਦਾ ਸੀ, ਪਰ ਕਰ ਨਹੀਂ ਪਾਇਆ।
ਮੇਰੇ ਦਿਲ ਵਿੱਚ ਕਿਸੇ ਲਈ ਖਾਰ ਨਹੀਂ ਕੋਈ। ਤਰਸੇਮ ਤੇ ਬੱਬੇ ਜਿਹਾ ਯਾਰ ਨਹੀਂ ਕੋਈ। ਅੜਕੇ ਨਿਭਾਈਆਂ ਤੁਸੀਂ ਮੇਰੇ ਨਾਲ ਔਖੇ ਸਮੇਂ ਯਾਰੀਆਂ। ਜਿੰਦਗੀ ਦਾ ਤਜਰਬਾ ਹੈ ਸਮਾਂ ਨਹੀਂ ਮੁੜਦਾ ਜਿਹੜਾ ਨਾਲ ਖੜੇ ਊਸ ਨਾਲ ਭਾਈ ਨਿਭਾਈ ਦੀਆਂ ਯਾਰੀਆਂ।
Comments
Post a Comment