ਭਾਰਤ ਵਿੱਚ ਕੋਰੋਨਾ (ਜਿੰਦਗੀ ਜਿਉਣ ਦਾ ਜਜ਼ਬਾ)
ਭਾਰਤ ਇੱਕ ਪ੍ਰਗਤੀਸ਼ੀਲ ਦੇਸ਼ ਹੈ। ਜਿਸ ਦੇ ਲੋਕ ਕਾਫੀ ਤਜਰਬੇਕਾਰ ਵੀ ਹਨ। ਪਿਛਲੇ ਸੱਤਰ ਸਾਲਾਂ ਵਿੱਚ ਭਾਰਤ ਵਿੱਚ ਕਾਫੀ ਬਦਲਾਅ ਆਏ ਹਨ ਪਰ ਭਾਰਤ ਵਿੱਚ ਇੱਕ ਦੋ ਚੀਜ਼ਾ ਅੱਜ ਸਮਾਨ ਹੀ ਹਨ ਜਿੱਦਾਂ ਰਾਜਨੀਤੀ,ਪਛੜੇ ਇਲਾਕਿਆਂ ਵਿੱਚ ਪੜਾਈ ਦੇ ਸਾਧਨ, ਮੈਡੀਕਲ ਸੁਵਿਧਾਵਾਂ ਆਦਿ। ਭਾਰਤ ਦੇ ਲੋਕਾਂ ਨੂੰ ਸੰਘਰਸ਼ ਕਰ ਕੇ ਜੀਵਨ ਜੀਣ ਦੀ ਆਦਤ ਪੈ ਚੁੱਕੀ ਹੈ। ਇਸੇ ਤਰ੍ਹਾਂ ਹੁਣ ਜਿਸ ਤਰ੍ਹਾਂ ਕੋਰੋਨਾ ਦੀ ਮਾਰ ਪੂਰੇ ਵਿਸ਼ਵ ਦੇ ਨਾਲ ਨਾਲ ਭਾਰਤ ਵਿੱਚ ਵੀ ਦਸਤਕ ਦੇ ਚੁੱਕੀ ਹੈ। ਜਿਸ ਦਾ ਅਸਰ ਸਿਰਫ ਤੇ ਸਿਰਫ ਆਮ ਲੋਕਾਂ ਦੇ ਛੋਟੇ ਕਾਰੋਬਾਰ, ਮਜਦੂਰ, ਪ੍ਰਾਇਵੇਟ ਕਾਮੇ ਅਤੇ ਮਿਡਲ ਕਲਾਸ ਉਪਰ ਪੈ ਰਿਹਾ ਹੈ। ਅਤੇ ਸਭ ਤੋਂ ਵੱਧ ਮਾਰ ਪੈ ਰਹੀ ਹੈ ਭਾਰਤ ਦੇ ਪੜਾਈ ਦੇ ਅਧਾਰ ਤੇ, ਅਜੋਕੇ ਸਮੇਂ ਵਿੱਚ ਛੋਟੇ ਬੱਚਿਆਂ ਅਤੇ ਉਨ੍ਹਾਂ ਦੇ ਮਪਿਆਂ ਨੂੰ ਬੜ੍ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਛੋਟੇ ਬੱਚੇ ਨਰਸਰੀ ਤੋਂ ਪਹਿਲੀ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਮਾਨਸਿਕ ਵਰਿਧੀ ਤੇ ਠਹਿਰਾਓ ਆ ਸਕਦਾ ਹੈ। ਜਿਸ ਦਾ ਹਲ ਕਿਸੇ ਕੋਲ ਵੀ ਨਹੀਂ ਹੈ। ਭਾਰਤ ਵਿੱਚ ਜਿਸ ਦਿਨ ਤੋਂ ਕੋਰੋਨਾ ਨੇ ਪੈਰ ਪਾਏ ਹਨ ਸਰਕਾਰ ਨੇ ਯਤਨ ਸ਼ੁਰੂ ਕਰ ਦਿੱਤੇ ਹਨ ਇਸ ਨੂੰ ਰੋਕਣ ਦੇ ਪਰ ਸਰਕਾਰ ਨੇ ਇਹ ਨਹੀਂ ਸੋਚਿਆ ਕਿ ਆਮ ਲੋਕਾਂ ਨੂੰ ਲੋੜੀਂਦੀ ਵਸਤੂਆਂ ਕਿਸ ਤਰ੍ਹਾਂ ਪਹੁੰਚਾਈਆ ਜਾਣ। ਗਰੀਬ ਤਬਕਾ ਜੋ ਆਪਣੇ ਘਰੋਂ ਦੂਰ ਸੀ ਜਿਸ ਕੋਲ ਰੋਟੀ ਖਾਣ ਦੇ ਪ...